logo

ਤੀਸਰੀ ਕਲਾਸ

Posted by Gurmit Kaur Minhas - May 17, 2023
Third Grade

ਜਦੋਂ ਮੈਂ ਤੀਸਰੀ ਕਲਾਸ ਵਿੱਚ ਹੋਈ ਤਾਂ ਅਸੀਂ ਖੁਸ਼ੀ ਖੁਸ਼ੀ ਨਵੀਂ ਕਲਾਸ ਵਿੱਚ ਜਾਂ ਲੱਗ ਪਏ | ਸੁਬਜੇਕ੍ਟ ਜਿਆਦਾ ਜੋ ਗਏ ਤੇ ਬੜੀ ਕਲਾਸ ਦੀ ਪੜਾਈ ਵੀ ਜਿਆਦਾ ਹੋ ਗਈ | ਮਾਤਾ ਜੀ ਸਾਨੂੰ ਪੜਾ ਨਹੀਂ ਸਕਦੇ ਤੇ ਆਪਣੇ ਘਰ ਦੇ ਕੰਮਾਂ ਕਾਰਾਂ ਵਿੱਚ ਲੱਗ ਜਾਂਦੇ ਤੇ ਅਸੀਂ ਭੈਣ ਭਰਾ ਇੱਕ ਦੂਜੇ ਦੀ ਪੜਾਈ ਚ ਮਦਤ ਕਰਦੇ | ਮਾਤਾ ਜੀ ਸਾਡੀ ਕਦੇ ਸਕੂਲ ਨਹੀਂ ਗਏ ਸੀ ਤੇ ਅਸੀਂ ਜੋ ਵੀ ਸਕੂਲ ਵਿੱਚ ਸਿੱਖਦੇ ਓਹੀ ਘਰ ਆਕੇ ਕੰਮ ਕਰਦੇ | ਸਕੂਲ ਵਿੱਚ ਪੁਰਾਣੇ ਦੋਸਤ ਟੁੱਟਦੇ ਸੀ ਤੇ ਨਵੇਂ ਦੋਸਤ ਬਣਦੇ ਸੀ | ਸਾਡੀ ਕਲਾਸ ਟੀਚਰ ਬਹੁਤ ਅੱਛੀ ਸੀ, ਜਿਸ ਸਵਾਲ ਦਾ ਜਵਾਬ ਨਹੀਂ ਆਉਂਦਾ ਸੀ ਉਹ ਬੜੇ ਪਿਆਰ ਨਾਲ ਸਮਝ ਦਿੰਦੀ ਸੀ | 

ਫਿਰ ਸਕੂਲ ਵਿੱਚ ਪੀ ਟੀ ਦਾ ਪੀਰਿਯਡ ਲੱਗਦਾ, ਸਾਰੇ ਬੱਚੇ ਇੱਕ ਲਾਈਨ ਚ ਖੜੇ ਹੋ ਜਾਂਦੇ ਤੇ ਇੱਕ ਬੱਚਾ ਪੀ ਟੀ ਕਰਵਾਉਣਾ ਸ਼ੁਰੂ ਕਰ ਦਿੰਦਾ ਤੇ ਆਖਿਰ ੪ ਵਜੇ ਛੁੱਟੀ ਹੋ ਜਾਂਦੀ , ਸਾਰੇ ਬੱਚੇ ਰੌਲਾ ਪਾਉਂਦੇ ਘਰ ਚਲੇ ਜਾਂਦੇ | ਘਰ ਵਿੱਚ ਜਾਕੇ ਮਾਤਾ ਜੀ ਨੇ ਰੋਟੀ ਬਣਾਈ ਹੁੰਦੀ ਅਸੀਂ ਰੋਟੀ ਖਾ ਕੇ ਆਰਾਮ ਕਰਦੇ ਤੇ ਸ਼ਾਮ ਨੂੰ ਉੱਠ ਕੇ ਮਾਤਾ ਜੀ ਨਾਲ ਪਸ਼ੂਆਂ ਨੂੰ ਚਾਰ ਪਾ ਕੇ ਖੇਤਾਂ ਨੂੰ ਚਲੇ ਜਾਂਦੇ ਉੱਥੇ ਜਾਕੇ ਪੱਠੇ ਕੱਟਣ ਵਿੱਚ ਮਾਤਾ ਜੀ ਦੀ ਮਦਤ ਕਰਦੇ | ਫਿਰ ਘਰ ਵਾਪਸ ਆਕੇ ਮਾਤਾ ਜੀ ਭੈਂਸਾ ਦਾ ਦੁੱਧ ਕੱਢਦੇ ਤੇ ਅਸੀਂ ਪਸ਼ੂਆਂ ਨੂੰ ਚਾਰਾ ਪਾ ਦਿੰਦੇ | ਰਾਤ ਹੋ ਜਾਂਦੀ ਤੇ ਅਸੀਂ ਰੋਟੀ ਖਾ ਕੇ ਸੌ ਜਾਂਦੇ | 

ਇਸ ਤਰਾਂਹ ਹੀ ਸਾਰਾ ਸਾਲ ਚਲਦਾ ਰਹਿੰਦਾ | ਸਾਲ ਬੀਤਦਾ ਤਾਂ ਪੇਪਰ ਹੁੰਦੇ | ਪੇਪਰ ਦੇ ਕੇ ਬੜਾ ਖੁਸ਼ ਹੁੰਦੇ ਤੇ ਪੇਪਰਾਂ ਤੋਂ ਬਾਅਦ ਰੇਸੁਲਤ ਦਾ ਇੰਤਜ਼ਾਰ ਕਰਦੇ | ਰੇਸੁਲਤ ਵਾਲੇ ਦਿਨ ਟਿੱਚਰ ਸਾਨੂੰ ਸਕੂਲ ਵਿੱਚ ਬੁਲਾ ਕੇ ਮਾਤਾ ਜੀ ਤੇ ਬਾਪੂ ਜੀ ਦੇ ਸਾਮਣੇ ਰੇਸੁਲਤ ਦੱਸਦੇ ਸੀ | ਮੈਂ ਤੇ ਮੇਰੇ ਮਾਤਾਜੀ ਪਿਤਾਜੀ ਬਹੁਤ ਖੁਸ਼ ਹੋਏ ਜਦੋਂ ਟਿੱਚਰ ਨੇ ਦੱਸਿਆ ਕਿ ਮੈਂ ਤੀਸਰੀ ਕਲਾਸ ਪਾਸ ਹੋ ਗਈ ਤੇ ਹੁਣ ਚੌਥੀ ਕਲਾਸ ਵਿੱਚ ਚਲੇ ਗਈ |