ਮੇਰਾ ਬਚਪਨ
ਸਭ ਤੋਂ ਪਹਿਲਾਂ ਮੈਂ ਵਾਹਿਗੁਰੂ ਜੀ ਦਾ ਧੰਨਵਾਦ ਕਰਦੀ ਹਾਂ , ਜਿਨ੍ਹਾਂ ਨੇ ਮੈਨੂੰ ਗੁਰਾਂ ਪੀਰਾਂ ਦੀ ਧਰਤੀ ਪੰਜਾਬ ਦੇ ਵਿੱਚ ਜਨਮ ਦਿੱਤਾ | ਮੈਂ ਪੰਜਾਬ ਦੇ ਪਿੰਡ ਦੇ ਸਧਾਰਨ ਪਰਿਵਾਰ ਵਿੱਚ ਜਨਮ ਲਿਆ | ਮੇਰੇ ਪਿਤਾਜੀ ਇੱਕ ਕਿਸਾਨ ਸਨ | ਮੇਰੇ ਪਿਤਾਜੀ ਦੀ ਵੱਡੀ ਫੈਮਿਲੀ ਸੀ | ਅਸੀਂ ਸਾਰੇ ਇੱਕ ਪਰਿਵਾਰ (ਸਾਂਝੇ) ਪਰਿਵਾਰ ਵਿੱਚ ਰਹਿੰਦੇ ਸੀ | ਅਸੀਂ ਪੰਜ ਭੈਣ ਭਰਾ ਸੀ | ਦੋ ਭਰਾ ਤੇ ਤਿੰਨ ਭੈਣਾਂ | ਉਸ ਸਮੇਂ ਇੱਕ ਪਰਿਵਾਰ ਚ ਛੇ ਜਾਂ ਸੱਤ ਬੱਚੇ ਹੁੰਦੇ ਸੀ | ਉਦੋਂ ਮਨੋਰੰਜਨ ਦੇ ਸਾਧਾਂ ਨਹੀਂ ਸਨ ਤੇ ਸਾਡੀਆਂ ਸਰਕਾਰਾਂ ਵੀ ਜ਼ੋਰ ਨਹੀਂ ਦਿੰਦੀਆਂ ਸਨ ਕਿ ਛੋਟਾ ਪਰਿਵਾਰ ਸੁਖੀ ਪਰਿਵਾਰ |
ਮੇਰੇ ਪਿਤਾ ਜੀ ਤੇ ਮੇਰੇ ਤਾਯਾ ਜੀ ਇਕੱਠੀ ਖੇਤੀ ਕਰਦੇ ਸੀ | ਪਹਿਲਾਂ ਖੇਤੀ ਬਲਦਾਂ ਨਾਲ ਕੀਤੀ ਜਾਂਦੀ ਤੇ ਪਾਣੀ ਵੀ ਖੂਹਾਂ ਤੋਂ ਬਲਦਾਂ ਦੇ ਨਾਲ ਜੋੜ ਕੇ ਪਾਣੀ ਖੇਤੀ ਨੂੰ ਦਿੱਤਾ ਜਾਂਦਾ | ਕਿਤੇ ਕਿਤੇ ਨਹਿਰਾਂ ਦਾ ਪਾਣੀ ਵੀ ਖੇਤੀ ਨੂੰ ਦਿੱਤਾ ਜਾਂਦਾ ਸੀ | ਹੌਲੀ ਹੌਲੀ ਸਮਾਂ ਬਦਲਿਆ ਤੇ ਟਯੂਬਲ ਲੱਗ ਗਏ ਤੇ ਫਿਰ ਟਯੂਬਲਾਂ ਨਾਲ ਪਾਣੀ ਦਿੱਤਾ ਜਾਣ ਲੱਗਾ | ਸਮਾਂ ਬਦਲਿਆ ਤਾਂ ਪਿਤਾ ਜੀ ਤੇ ਤਾਯਾ ਜੀ ਨੇ ਮੇਹਨਤ ਕਰਕੇ ਛੋਟਾ ਟਰੈਕਟਰ ਲੈ ਲਿਆ | ਟਰੈਕਟਰ ਨਾਲ ਖੇਤੀ ਹੋਣ ਲੱਗੀ | ਅਸੀਂ ਲੋਗ (ਬੱਚੇ) ਬੜੇ ਹੋ ਗਏ ਤੇ ਕੰਮ ਵਿੱਚ ਹੇਠ ਬਟੌਨ ਲੱਗ ਪਏ | ਮਾਤਾ ਪਿਤਾ ਤੇ ਤਾਯਾ ਜੀ ਅਨਪੜ੍ਹ ਸਨ , ਪਾਰ ਉਨ੍ਹਾਂ ਆਪਣੇ ਬੱਚਿਆਂ ਨੂੰ ਅੱਛੀ ਤਾਲੀਮ ਦੁਵਾਈ | ਅਸੀਂ ਲੋਂਗ ਵੀ ਖੂਬ ਮੇਹਨਤ ਨਾਲ ਪੜ੍ਹੇ ਤੇ ਆਪਣੇ ਪੈਰਾਂ ਤੇ ਖੜੇ ਹੋ ਗਏ |
ਸਾਡੀ ਮਾਤਾ ਜੀ ਨੇ ਵੀ ਖੂਬ ਮੇਹਨਤ ਕੀਤੀ , ਘਰੇਲੂ ਕੰਮ ਕੀਤੇ ਤੇ ਖੇਤੀ ਬਾੜੀ ਚ ਵੀ ਮਦਤ ਕਰਾਈ | ਜਿੱਥੇ ਪਿਤਾ ਜੀ ਖੇਤੀ ਦਾ ਕੰਮ ਕਰਦੇ ਉੱਥੇ ਮਾਤਾ ਲੋਂਗ ਵੀ ਕਾਮਿਆਂ ਲਈ ਰੋਟੀ ਬਣਾਉਦੀਆਂ | ਪਹਿਲਾਂ ਲੋਕ ਦਿਹਾੜੀ ਘੱਟ ਤੇ ਰੋਟੀ ਤੇ ਕੰਮ ਕਰਦੇ ਸੀ | ਤਿੰਨ ਟਾਈਮ ਦੀ ਰੋਟੀ ਖਾਣੀ ਤੇ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਨਾ | ਜੈਸੇ ਫ਼ਸਲ ਬੀਜਣੀ ਤੇ ਕੱਟਣੀ | ਪਹਿਲਾਂ ਕਣਕਾਂ ਫਲੀਆਂ ਦੇ ਨਾਲ ਮਤਲਬ ਕਣਕਾਂ ਦੇ ਬੂਟੇ ਧਰਤੀ ਤੇ ਸੁੱਟ ਕੇ ਉੱਪਰ ਬਲਦਾਂ ਦੇ ਪੈਰਾਂ ਅਤੇ ਫਲੀਆਂ ਨਾਲ ਤੋੜਦੇ ਸਨ , ਜਦੋਂ ਬਲਦ ਘੁੰਮ ਘੁੰਮ ਕੇ ਫਿਰਦੇ ਸਨ ਤੇ ਬੂਟਿਆਂ ਵਿਚੋਂ ਦਾਣੇ ਨਿਕਲਦੇ ਸਨ ਇਸ ਤਰਾਂਹ ਕਿਸਾਨ ਮੇਹਨਤ ਕਰਕੇ ਲੋਕਾਂ ਤਕ ਦਾਣਾ ਪਹੁੰਚਾਂਦਾ ਸੀ | ਕਿਸਾਨੀ ਕਰਨੀ ਸੌਖੀ ਨਹੀਂ ਹੁੰਦੀ ਸੀ | ਹੁਣ ਦੇ ਸਮੇਂ ਵਿਚ ਤਾਂ ਹਰ ਕਿਸਮ ਦੀ ਮਸ਼ੀਨਰੀ ਹੈ ਤਾਂ ਕੰਮ ਕਰਨੇ ਸੌਖੇ ਹੋ ਜਾਂਦੇ ਹਨ , ਪਾਰ ਪਹਿਲਾਂ ਕਿਸਾਨ ਨੂੰ ਆਪ ਮਸ਼ੀਨਰੀ ਬਣਨਾ ਪੈਂਦਾ ਸੀ