logo

ਚੌਥੀ ਕਲਾਸ

Posted by Gurmit Kaur Minhas - May 25, 2023
4 class

ਜਦੋਂ ਮੈਂ ਚੌਥੀ ਕਲਾਸ ਵਿੱਚ ਹੋਈ ਤਾਂ ਨਵੀਂ ਕਲਾਸ ਚ ਜਾਣ ਦੀ ਖੁਸ਼ੀ ਬਹੁਤ ਸੀ | ਮੈਂ ਖੁਸ਼ੀ ਖੁਸ਼ੀ ਸਵੇਰੇ ਉੱਠ ਕੇ ਸਕੂਲ ਜਾਂਦੀ ਸੀ | ਨਵੀਂ ਕਲਾਸ ਸਾਡੇ ਲਈ ਨਾਵਾਂ ਕਲਾਸਰੂਮ ਵੀ ਲਾਈ | ਨਵੀਂ ਕਲਾਸ ਵਿੱਚ ਕਲਾਸ ਟੀਚਰ ਵੀ ਨਵੀਂ ਸੀ ਤੇ ਚੌਥੀ ਕਲਾਸ ਵਿੱਚ ਪੂਰੇ ਸੁਬਜੇਕ੍ਟ ਹੋ ਗਏ | ਚੌਥੀ ਕਲਾਸ ਵਿੱਚ ਸਾਡੀ ਪੜ੍ਹਾਈ ਸ਼ੁਰੂ ਹੁੰਦਿਆਂ ਹੀ ਸਾਡੀ ਕਲਾਸ ਟੀਚਰ ਸਾਨੂੰ ਰੋਜ਼ ਪੜ੍ਹਾਉਂਦੀ ਤੇ ਰੋਜ਼ ਘਰ ਚ ਕੰਮ ਕਾਰਨ ਨੂੰ ਵੀ ਦਿੰਦੀ | ਘਰ ਆਕੇ ਅਸੀਂ ਸਕੂਲ ਦਾ ਕੰਮ ਕਰਦੇ ਤੇ ਜਦੋਂ ਕੁਝ ਨਹੀਂ ਸਮਝ ਆਉਂਦਾ ਉਦੋਂ ਸਾਨੂੰ ਸਾਡਾ ਤਾਯਾ ਜੀ ਦਾ ਲੜਕਾ ਸਮਝਾ ਦਿੰਦਾ |

ਪੜਾਈ ਦੇ ਨਾਲ ਨਾਲ ਹੋਰ ਖੇਡਾਂ ਵੀ ਸਕੂਲ ਵਿੱਚ ਕਰਾਉਂਦੇ | ਸਰਦੀਆਂ ਵਿੱਚ ਕਲਾਸ ਟੀਚਰ ਬਾਹਰ ਤਪੜਿਆਂ ਤੇ ਬਿਠਾ ਕੇ ਧੁੱਪ ਵਿੱਚ ਪੜਾਉਂਦੀ | ਬਾਹਰ ਬੈਠ ਕੇ ਪੜਨਾ ਬਹੁਤ ਅੱਛਾ ਲੱਗਦਾ ਸੀ | ਅੱਧੀ ਛੁਟੀ ਹੋਣ ਤੇ ਸਾਰੇ ਸਾਥੀ ਰਲ ਮਿਲ ਕੇ ਆਪਣਾ ਟਿਫਨ ਖਾਂਦੇ | ਅੱਧੀ ਛੁਟੀ ਤੋਂ ਬਾਅਦ ਕਲਾਸ ਵਿੱਚ ਪਹਾੜੇ ਪੜਾਉਂਦੇ, ਅਸੀਂ ਉੱਚੀ ਉੱਚੀ ਪਹਾੜੇ ਪੜਦੇ | ਫਿਰ ਪੂਰੀ ਛੁਟੀ ਹੋਣ ਤੋਂ ਬਾਅਦ ਅਸੀਂ ਘਰ ਨੂੰ ਆ ਜਾਂਦੇ |

ਖਾਣਾ ਖਾ ਕੇ ਅਸੀਂ ਆਪਣੇ ਆਪਣੇ ਕੰਮਾਂ ਨੂੰ ਲੱਗ ਜਾਂਦੇ | ਮਾਤਾ ਜੀ ਨਾਲ ਘਰ ਦਾ ਕੰਮ ਕਰਾਉਂਦੇ ਤੇ ਬਾਹਰ ਪਿਤਾ ਜੀ ਨਾਲ ਖੇਤਾਂ ਵਿਚ ਉਨ੍ਹਾਂ ਦਾ ਹੱਥ ਵਟਾਉਣ ਚਲੇ ਜਾਂਦੇ | ਰੋਜ਼ ਦਾ ਸਾਡਾ ਆਹੀ ਰੁਟੀਨ ਹੁੰਦਾ ਸੀ | ਪਿੰਡ ਵਿੱਚ ਖ਼ਾਸੀ ਹਾਲ ਚਾਲ ਰਹਿੰਦੀ ਸੀ | ਉਦੋਂ ਦੇ ਵੇਲੇ ਘਰਾਂ ਵਿੱਚ ਨਲਕੇ ਘੱਟ ਹੀ ਹੁੰਦੇ ਸਨ, ਲੋਕ ਪਿੰਡਾਂ ਦੇ ਵਿੱਚ ਖੂਹ ਚੋਂ ਪਾਣੀ ਪੀਂਦੇ ਸਨ | ਇਸਤਰੀਆਂ ਪਾਣੀ ਘੜਿਆਂ ਚ ਭਰ ਕੇ ਘਰ ਨੂੰ ਲਿਆਂਦੀਆਂ | ਉਸ ਪਾਣੀਂ ਨਾਲ ਘਰ ਦਾ ਕੰਮ ਚਲਦਾ ਸੀ | ਇਹ ਪਾਣੀ ਪੀਣ ਦੇ ਕੰਮ ਆਉਂਦਾ ਤੇ ਘਰ ਦੇ ਹੋਰ ਸਾਰੇ ਕੰਮ ਵੀ ਉਸੇ ਪਾਣੀ ਨਾਲ ਚਲਦੇ |

ਇਸ ਤਰ੍ਹਾਂ ਪੜਾਈ ਦੇ ਨਾਲ ਕੰਮ ਵੀ ਚਲਦਾ ਰਿਹਾ | ਪੂਰੇ ਸਾਲ ਬਾਅਦ ਸਾਡੇ ਅਖੀਰਲੇ ਪੇਪਰ ਹੋਏ ਤੇ ਅਸੀਂ ਚੰਗੇ ਨੰਬਰ ਲੈ ਕੇ ਅਗਲੀ ਕਲਾਸ ਵਿੱਚ ਪੜਨ ਚਲੇ ਗਏ |