ਪੜਾਈ ਦੀ ਸ਼ੁਰੂਵਾਤ
ਮੇਰੀ ਪਹਿਲੀ ਪੜਾਈ ਪਿੰਡ ਦੇ ਸਕੂਲ ਵਿੱਚ ਹੋਯੀ |. ਉਸ ਟੀਮ ਜਦੋਂ ਬੱਚਾ ਸਕੂਲ ਭੇਜਦੇ ਸੀ ਤਾਂ ਉਸ ਦੀ ਉਮਰ ੬ ਸਾਲ ਹੁੰਦੀ ਸੀ | ਜਦੋਂ ਅਸੀਂ ਸਵੇਰੇ ਉਠਦੇ ਸੀ ਤਾਂ ਸਾਡੀ ਮਾਤਾ ਜੀ ਪਹਿਲੇ ਉੱਠ ਜਾਂਦੇ ਸਨ | ਸਵੇਰੇ ਉੱਠ ਕੇ ਦਾਤਾਂ ਕਰਨਾ | ਮੱਝ ਦਾ ਦੁੱਧ ਕੱਢ ਕੇ ਫਿਰ ਮੇਰੇ ਪਿਤਾ ਜੀ ਨੂੰ ਉਠਾ ਦਿੰਦੀ ਸੀ | ਤੇ ਪਿਤਾ ਜੀ ਉੱਠ ਕਾ ਆਪਣੇ ਡੰਗਰਾਂ ਨੂੰ ਚਾਰਾ ਪਾਕੇ ਆਪਣਾ ਸਵੇਰ ਦਾ ਨਹਾਉਣਾ ਧੋਣਾ ਕਰ ਲੈਂਦੇ ਸੀ | ਉਸ ਦੇ ਬਾਅਦ ਚਾ ਪੀ ਕੇ ਖੇਤਾਂ ਨੂੰ ਚਲੇ ਜਾਂਦੇ ਸਨ |
ਉਸਦੇ ਬਾਅਦ ਮੇਰੀ ਮਾਤਾਜੀ ਸਾਨੂੰ ਤੈਯਾਰ ਕਰਦੇ ਸਨ, ਸਾਡਾ ਟਿਫਨ ਤੈਯਾਰ ਕਰੇ ਸਨ | ਟਿਫਿਨ ਦੇ ਵਿਚ ਪੈਰਾਂ ਥਾਂ ਤੇ ਅਚਾਰ ਨਾਲ ਰੱਖ ਕੇ ਸਾਡੇ ਬਸਤੇ ਵਿਚ ਰੱਖ ਦਿੰਦੇ ਸੀ , ਤੇ ਸਾਨੂੰ ਸਕੂਲ ਛੱਡਣ ਜਾਂਦੇ ਸੀ | ਅਸੀਂ ਸਕੂਲ ਜਾ ਕੇ ਆਪਣੀ ਕਲਾਸ ਵਿਚ ਬੈਠ ਜਾਂਦੇ ਸੀ | ਫਿਰ ਟੀਚਰ ਸਾਨੂੰ ਸਾਰੇ ਬੱਚਿਆਂ ਨੂੰ ਇਕੱਠਾ ਕਰਕੇ ਲਾਈਨਾਂ ਵਿਚ ਲਗਾ ਦਿੰਦੀ ਸੀ |. ਉਸ ਤੋਂ ਬਾਅਦ ਪ੍ਰਾਥਨਾ ਹੁੰਦੀ ਸੀ | ਪ੍ਰਾਥਨਾ ਵਿੱਚ ਰਾਸ਼ਟਰ ਗਾਨ (ਜਨ ਮਨ ਗਣ ਅਧਿਨਾਯਕ ਜਯਾ ਹੈ) ਉਸ ਤੋਂ ਬਾਅਦ (ਦੇਹ ਸ਼ਿਵ ਬਰ ਮੋਹੇ ਇਹੈ, ਸ਼ੁਭ ਕਰਮਾਂ ਤੇ ਕਬਹੂੰ ਨਾ ਟਰੋਂ | ਪ੍ਰਾਥਨਾ ਕਰਕੇ ਸਾਰੇ ਬੱਚੇ ਆਪਣੀ ਆਪਣੀ ਕਲਾਸਾਂ ਵਿਚ ਚਲੇ ਜਾਂਦੇ ਸਨ | ਉਸ ਤੋਂ ਬਾਅਦ ਟੀਚਰ ਕਲਾਸਾਂ ਵਿਚ ਆਉਂਦੇ ਸੀ ਤੇ ਬੱਚਿਆਂ ਨੂੰ ਓ, ਅ, ਈ, ਸ , ਹ ਪੜਾਉਂਦੀ ਸੀ ਤੇ ਉਸ ਵੇਲੇ ਲਿਖਣ ਲਈ ਲੱਕੜੀ ਦੀ ਫੱਟੀਆਂ ਹੁੰਦੀ ਸੀ | ਅੱਜ ਦੇ ਸਮੇਂ ਪੈਨਸਿਲ ਨਾਲ ਕਾਪੀਆਂ ਵਿੱਚ ਲਿਖਿਆ ਜਾਂਦਾ ਹੈ | ਪਾਰ ਉਸ ਸਮੇਂ ਫੱਟੀ ਧੋ ਕੇ ਗਾਜਵੀ ਦੇ ਨਾਲ ਪੋਤਿਆ ਜਾਂਦਾ ਸੀ , ਜਦੋਂ ਸੁੱਕ ਜਾਂਦੀ ਤੇ ਮੈਡਮ ਓ, ਅ, ਈ, ਸ , ਹ ਲਿਖਣ ਲਈ ਬੋਲਦੀ | ਉਸ ਤੋਂ ਬਾਅਦ ਬੱਚਿਆਂ ਨੂੰ ਤੱਪੜਾਂ ਤੇ ਬਿਠਾਲਿਆਂ ਜਾਂਦਾ |
ਫਿਰ ਅੱਧੀ ਛੁਟੀ ਹੁੰਦੀ ਸਾਰੇ ਬਚੇ ਆਪਣਾ ਆਪਣਾ ਟਿਫਿਨ ਖਾਨ ਲੱਗ ਜਾਂਦੇ | ਤੇ ਅੱਧੀ ਛੁਟੀ ਵਿਚ ਬੱਚੇ ਬੱਚੇ ਕਈ ਪਿੱਠੂ ਖੇਲਦੇ ਸੀ , ਕਈ ਲੋਟਣਾ ਗਲੋਟਣਾ ਖੇਲਦੇ ਸੀ ਮਤਲਬ ਸਾਰੇ ਬੱਚੇ ਇਕ ਲਕੀਰ ਬਣਾ ਕੇ ਬੈਠ ਜਾਂਦੇ ਸੀ ਤੇ ਇੱਕ ਬੱਚਾ ਖੜਾ ਹੋ ਕੇ ਇਕ ਬੱਚੇ ਦੇ ਪਿੱਛੇ ਕੋਈ ਕੱਪੜਾ ਰੱਖ ਦਿੰਦੇ ਸੀ ਤੇ ਖੜਾ ਬੱਚਾ ਦੌੜਦਾ ਹੈ ਤੇ ਬੋਲਦਾ "ਲੋਟਣਾ ਗਲੋਟਣਾ ਤਪਾਕੀ ਜਿਮੇਂ ਰਾਤ ਆਂਦੀ ਹੈ" ਐਸੇ ਬੋਲਦਾ ਬੋਲਦਾ ਦੌੜਦਾ ਹੈ | ਜੇ ਉਹ ਬੱਚਾ ਜੀਦੇ ਪਿੱਛੇ ਕੱਪੜਾ ਰੱਖਿਆ ਹੁੰਦਾ ਹੈ ਉਹ ਕੱਪੜਾ ਨਹੀਂ ਉਠਾਉਂਦਾ ਤਾਂ ਦੌੜਦਾ ਬੱਚਾ ਕੱਪੜਾ ਉਠਾ ਕੇ ਮਾਰਨੇ ਲੱਗਦਾ ਹੈ | ਇਹ ਸਾਰੀਆਂ ਖੇਲਾਂ ਪੁਰਾਣੀਆਂ ਹੁੰਦੀਆਂ ਸਨ | ਫਿਰ ਪੱਕੀ ਛੁਟੀ ਹੁੰਦੀ ਸੀ , ਤੇ ਸਾਰੇ ਬੱਚਿਆਂ ਦੇ ਮਾਤਾ ਪਿਤਾ ਲੈਣ ਆਉਂਦੇ ਹੁੰਦੇ ਸਨ | ਤਾਂ ਬੱਚੇ ਖੁਸ਼ੀ ਖੁਸ਼ੀ ਘਰ ਜਾਂਦੇ ਸਨ|
ਸਾਡਾ ਪਿੰਡ ਦਾ ਸਕੂਲ ਚੌਥੀ ਤਕ ਸੀ | ਸਾਡੀ ਰੋਜ਼ ਦੀ ਇਹੋ ਰੁਟੀਨ ਹੁੰਦੀ ਸੀ | ਜਦੋਂ ਅਸੀਂ ਸਕੂਲ ਤੋਂ ਆਉਂਦੇ ਮਾਤਾ ਆਪਣੇ ਕੰਮ ਕਾਰਾਂ ਵਿੱਚ ਲੱਗ ਜਾਂਦੀ ਤਾਂ ਅਸੀਂ ਸੌ ਜਾਂਦੇ ਸੀ | ਫਿਰ ਸਾਡੇ ਸਾਲਾਨਾ ਪੇਪਰ ਹੁੰਦੇ, ਪਾਸ ਹੋ ਕੇ ਦੂਸਰੀ ਕਲਾਸ ਵਿਚ ਚਲੇ ਜਾਂਦੇ | ਇਸ ਤਰ੍ਹਾਂ ਮੈਂ ਆਪਣੀ ਚੌਥੀ ਤਕ ਦੀ ਪੜਾਈ ਪਿੰਡ ਦੇ ਸਕੂਲ ਵਿੱਚ ਹੀ ਕੀਤੀ | ਜਦੋਂ ਦੂਸਰੀ ਕਲਾਸ ਵਿਚ ਹੋਏ ਤਾਂ ਦੁਬਾਰਾ ਸਕੂਲ ਜਾਣ ਲੱਗੇ | ਦੂਸਰੀ ਕਲਾਸ ਵਿੱਚ ਦੂਸਰੀ ਮੈਡਮ ਆ ਗਈ | ਓਹੋ ਸਾਰੇ ਬੱਚਿਆਂ ਨਾਲ ਪਿਆਰ ਕਰਦੀ| ਦੂਸਰੀ ਕਲਾਸ ਵਿੱਚ ਸਾਨੂੰ ਹਿਸਾਬ , ਹਿੰਦੀ ਪੜਾਈ ਜਾਂਦੀ ਸੀ | ਹਿਸਾਬ ਵਿੱਚ ਵਧਾਓ ਤੇ ਘਟਾਓ ਦੇ ਸਵਾਲ ਕਰਾਏ ਜਾਂਦੇ ਸਨ | ਹਿੰਦੀ ਵਿੱਚ ਕ , ਖ , ਗ ਪੜਾਇਆ ਜਾਂਦਾ ਸੀ | ਮੈਨੂੰ ਹਿਸਾਬ ਅੱਛਾ ਲੱਗਦਾ ਸੀ | ਫਿਰ ਅਸੀਂ ਥੋੜਾ ਬੜੇ ਹੋ ਗਏ ਤਾਂ ਆਪਣੇ ਆਪ ਸਕੂਲ ਜਾਣ ਲੱਗ ਪਏ | ਮਾਤਾ ਜੀ ਸਾਨੂੰ ਟਿਫਿਨ ਬਣਾ ਕੇ ਦਿੰਦੀ ਤੇ ਅਸੀਂ ਸਕੂਲ ਚਲੇ ਜਾਂਦੇ | ਉਥੇ ਜਾ ਕੇ ਅਸੀਂ ਆਪਣੀ ਪੜਾਈ ਕਰਦੇ ਤੇ ਅੱਧੀ ਛੁੱਟੀ ਵਿੱਚ ਖੇਲਦੇ | ਲੁਕਣ ਮੀਚੀ ਖੇਲਦੇ | ਸਾਰੇ ਬੱਚੇ ਲੁੱਕ ਜਾਂਦੇ ਤੇ ਇੱਕ ਬੱਚਾ ਜਿਸਦੇ ਉੱਤੇ ਮਿੱਤ ਆਈ ਹੁੰਦੀ ਉਹ ਲੱਭਦਾ ਰਹਿੰਦਾ ਤੇ ਬੱਚੇ ਦੂਰ ਦੂਰ ਜਾ ਕੇ ਲੁੱਕ ਜਾਂਦੇ ਸਨ, ਤੇ ਬੱਚਾ ਲਾਭ ਨਹੀਂ ਸਕਦਾ ਤੇ ਛੁੱਟੀ ਹੋ ਜਾਂਦੀ | ਦੂਸਰੇ ਦਿਨ ਫਿਰ ਉਸਤੇ ਹੀ ਬਾਰੀ ਰਹਿੰਦੀ | ਪੜਾਈ ਦੇ ਨਾਲ ਨਾਲ ਖੇਡਾਂ ਵੀ ਜਰੂਰੀ ਸਨ | ਖੇਡਾਂ ਸਿਹਤ ਲਈ ਜਰੂਰੀ ਹਨ | ਜਿਸ ਤਰਾਹ ਸ਼ਰੀਰ ਲਈ ਕਸਰਤ ਜਰੂਰੀ ਹੈ ਉਸੇ ਤਰਾਹ ਖੇਡਾਂ ਵੀ ਸ਼ਰੀਰ ਲਈ ਜਰੂਰੀ ਹਨ | ਇਸ ਤਰਾਹ ਪੜਾਈ ਚਲਦੀ ਰਹੀ ਤੇ ਮੈਂ ਤੀਸਰੀ ਕਲਾਸ ਵਿਚ ਹੋ ਗਈ